ਕਿੰਨੀ ਵਾਰ ਰਾਤਾਂ ਨੂੰ ਖ਼ਾਬਾ ਵਿੱਚ ਬਾਜ਼ ਉੱਡਦਾ ਦਿਸਦਾ,, ਉੱਡਿਆ ਆਉਂਦਾ ਇੱਕ ਦਮ ਗਾਇਬ ਹੋ ਜਾਂਦਾ ਤੇ ਫੇਰ ਤ੍ਰਪਕ ਕੇ ਉੱਠ ਪੈਂਦਾ ਜਦੋਂ ਬਾਜ਼ ਹਿੱਕ ਤੇ ਆ ਕੇ ਬੈਠ ਜਾਂਦਾ। ਫਿਰ ਪਸੀਨਾ ਪੂੰਝਦਾ,, ਸੌਣ ਦੀ ਕੋਸ਼ਿਸ਼ ਕਰਦਾ ਪਰ ਨੀਂਦ ਨਾਂ ਆਉਂਦੀ। ਏਦਾਂ ਕਿੰਨੇ ਵਾਰ ਹੋਇਆ ,,ਕਈ ਵਾਰ ਤਾਂ ਦਰਬਾਰ ਸਾਹਿਬ ਦੇ ਮਲਬੇ ਹੇਠ ਦੱਬਿਆਂ ਦੀਆਂ ਚੀਕਾਂ ਵੀ ਸੁਣਾਈ ਦਿੰਦੀਆਂ। ਬੇਸ਼ੱਕ ਦਿੱਲੀ ਅੰਮ੍ਰਿਤਸਰ ਤੋਂ ਬਹੁਤ ਦੂਰ ਸੀ ਪਰ ਦਿੱਲੀ ਚੜ੍ਹ ਕੇ ਆਈ ਸੀ ,,ਭਾਜੀ ਕਿਵੇਂ ਨਾ ਮੁੜਦੀ ਫਿਰ ??ਬੱਸ ਦਿਨੋਂ ਦਿਨ ਵਿਆਜ ਵਧ ਦਾ ਜਾ ਰਿਹਾ ਸੀ। ਫੇਰ ਇੱਕ ਦਿਨ ਭਾਈ ਕੇਹਰ ਸਿੰਘ ਨੇ ਦੱਸਿਆ ਕਿ ਇੱਕ ਬਾਜ਼ ਆ ਕੇ ਬੈਠਦਾ ਨਿੱਤ ਜ਼ਰੂਰ ਕੋਈ ਸੁਨੇਹਾ ਲੈ ਕੇ ਆਇਆ ਸਿੱਖਾਂ ਲਈ। ਕੁੱਝ ਵੱਡਾ ਵਾਪਰਨ ਵਾਲਾ ਏ ਸ਼ਾਇਦ ਇੰਦਰਾ-----,,, ਪਰ ਅਜੇ ਚੇਤਨਾ ਸੁੱਤੀ ਹੋਈ ਸੀ ,,ਖਿਝੇ ਹੋਏ ਨੇ ਕਹਿ ਦੇਣਾ ਕਿ ਯਰ ਇੰਦਰਾ ਗਾਂਧੀ ਦਾ ਇਹਦੇ ਵਿੱਚ ਕੀ ਕਸੂਰ ਏ। ਫੇਰ ਉਹੀ ਬਾਜ਼ ਇੰਦਰਾ ਦੀ ਕੋਠੀ ਤੇ ਬੈਠਾ ਦੇਖਿਆ ਤਾਂ ਲਹੂ ਵਿੱਚ ਰਵਾਨਗੀ ਆ ਗਈ। ਮਨ ਹੀ ਮਨ ਕਹਿਣ ਲੱਗਾ ਕਿ ਜੇ ਵਾਕਿਆ ਕੋਈ ਸੁਨੇਹਾ ਹੈ ਤਾਂ ਮੇਰੇ ਹੱਥ ਤੇ ਆ ਕੇ ਬੈਠ। ਹੱਥ ਤੇ ਬੈਠਣ ਪਿੱਛੇ ਹੀ ਤਾਂ ਕਿੰਨੀਆਂ ਅਰਜੋਈਆਂ ਸਨ। ਕਿੰਨੀਆਂ ਰੂਹਾਂ ਦਾ ਤਰਲਾ ਸੀ ਕਿ ਕਲਗੀਆਂ ਵਾਲਿਆ ਜਿਸਨੇ ਇਹ ਗੁਨਾਹ ਕੀਤਾ ਤੂੰ ਹੀ ਨਿਬੇੜਾ ਕਰ,,ਫੇਰ ਕਰ ਦਿੱਤਾ ਨਬੇੜਾ। ਦੋਵਾਂ ਤੋਂ ਤਿੰਨ ਹੋ ਗਏ,,ਭਾਈ ਸਤਵੰਤ ਸਿੰਘ ਛੋਟੀ ਉਮਰ ਦਾ ਨੌਜਵਾਨ ਜਿਸ ਨੇ ਅਜੇ ਦੁਨੀਆਂਦਾਰੀ ਵੀ ਚੱਜ ਨਾਲ ਨਹੀਂ ਸੀ ਦੇਖੀ ਉਸ ਨੂੰ ਵੀ ਬਦਲਾ ਲੈਣ ਲਈ ਮਨਾਇਆ। ਅੱਗੋਂ ਉਸ ਨੇ ਵੀ ਨਾਂਹ ਨਾ ਕੀਤੀ ,,ਆਪਣੀ ਮੰਗੇਤਰ ਨੂੰ ਵੀ ਫਤਿਹ ਬੁਲਾ ਆਇਆ। ਮਿਥੇ ਹੋਏ ਦਿਨ ਤੇ ਬੀਬੀ ਇੰਦਰਾ ਖਿਲਾਰ ਦਿੱਤੀ ਅਤੇ ਜਮਨਾ ਤੋਂ ਪਰੇ ਆਲਿਆਂ ਨੂੰ ਦੱਸ ਦਿੱਤਾ ਕਿ ਜਿੱਥੇ ਤੁਸੀਂ ਸਾਡੀਆਂ ਮੁੱਛਾਂ ਦੇ ਵਾਲ ਪੱਟ ਕੇ ਰੱਖੇ ਸੀ ਉਹਨਾਂ ਵਾਲਾਂ ਦੀ ਚਿਖਾ ਬਣਾ ਕਿ ਬੀਬੀ ਤੁਹਾਡੀ ਫੂਕ ਦਿੱਤੀ ਆ। ਉਹਨਾਂ ਦੱਸ ਦਿੱਤਾ ਕਿ ਦੁਨਿਆਵੀ ਤਾਕਤ ਚਾਹੇ ਕਿੱਡੀ ਵੱਡੀ ਕਿਓਂ ਨਾਂ ਹੋਵੇ ਕਦੇ ਵੀ ਕਲਗੀਆਂ ਵਾਲੇ ਤੋਂ ਵੱਡੀ ਨਹੀਂ ਹੋ ਸਕਦੀ। ਬੇਅੰਤ ਸਿੰਘ ਦੇ ਅੰਦਰ ਵਾਲੀ ਅੱਗ ਅਜੇ ਬੁਝੀ ਨਹੀਂ ਸੀ,, ਗਾਲ ਦਾ ਜਵਾਬ ਗਾਲ ਵਿੱਚ ਦਿੰਦਾ ਰਿਹਾ,, ਤਲਖ਼ੀ ਵਿੱਚ ਆਇਆ ਨੇ ਗੋਲੀ ਚਲਾ ਦਿੱਤੀ , ਸੁਰਤ ਦਸਵੇਂ ਘਰ ਵਿੱਚ ਪਹੁ਼ੰਚ ਗਈ ਜਿੱਥੇ ਬਾਜ਼ ਉੱਡ ਰਹੇ ਸਨ ਅਤੇ ਜਿੱਥੇ ਸ਼ਹੀਦ ਹੋਈਆਂ ਰੂਹਾਂ ਸੱਜਦੇ ਵਿੱਚ ਬੈਠੀਆਂ ਸਨ ਅਤੇ ਸ਼ਬਦ ਗੂੰਜ ਰਿਹਾ ਸੀ ਕਿ ਪੁਰਜਾ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤ। ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਫਾਂਸੀ ਦਿੱਤੀ ਗਈ ਅੰਤ ਤੱਕ ਅਡੋਲ ਰਹਿ ਕੇ ਸਿਦਕ ਨਿਭਾਇਆ ਅਤੇ ਜੁਗਾਂ ਜੁਗਾਂ ਤੱਕ ਸਿੱਖ ਮਰਿਆਦਾ ਕਾਇਮ ਕਰ ਦਿੱਤੀ।